50Saadi Jithe Laggi Ae Te Laggi Rehn De
- Gurdas Maan
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਲੋਕੀਂ ਕਹਿੰਦੇ ਠੱਗੀ ਏ, ਲੋਕੀਂ ਕਹਿੰਦੇ ਠੱਗੀ ਏ
ਤੇ ਠੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਸਾਂਈਂਆਂ ਦੇ ਵੀ ਜਾਂਦੇ ਹਾਂ, ਕੁਸਾਈਆਂ ਦੇ ਵੀ ਜਾਂਦੇ ਹਾਂ
ਰੋਮਨਾਂ ਦੇ ਜਾਂਦੇ ਹਾਂ, ਈਸਾਈਆਂ ਦੇ ਵੀ ਜਾਂਦੇ ਹਾਂ
ਬਾਬੇਆਂ ਦੇ ਜਾਂਦੇ ਹਾਂ ਤੇ ਮਾਈਆਂ ਦੇ ਵੀ ਜਾਂਦੇ ਹਾਂ
ਕਮਲੇਆ ਥੋੜੇ ਜਿਹੇ ਸ਼ੁਦਾਈਆਂ ਦੇ ਵੀ ਜਾਂਦੇ ਹਾਂ
ਤੇਰੀ ਹਉਮੈ ਵੱਡੀ ਏ, ਤੇਰੀ ਹਉਮੈ ਵੱਡੀ ਏ
ਤੇ ਵੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਪਿਆਰ ਵੇਖ ਲੈਂਦੇ ਹਾਂ ਤੇ ਯਾਰ ਵੇਖ ਲੈਂਦੇ ਹਾਂ
ਸਾਰੇ ਪਾਸੇ ਸੱਚੀ ਸਰਕਾਰ ਵੇਖ ਲੈਂਦੇ ਹਾਂ
ਬੱਚਿਆਂ ਦੀ ਪੀਪਣੀ ਨੂੰ ਬੀਣ ਮੰਨ ਲੈਂਦੇ ਹਾਂ
ਤੇਰਾ - ਤੇਰਾ ਬੋਲੇ ਤੇ ਯਕੀਨ ਮੰਨ ਲੈਂਦੇ ਹਾਂ
ਤੇਰਾਂ ਦੂਣਾ ਛੱਬੀ ਏ, ਤੇਰਾਂ ਦੂਣਾ ਛੱਬੀ ਏ
ਤੇ ਛੱਬੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਗੁਰੂ ਵਿੱਚ ਰਹਿੰਦੇ ਹਾਂ ਕੇ ਗ਼ਰੂਰ ਵਿੱਚ ਰਹਿੰਦੇ ਹਾਂ
ਫ਼ਤਹਿ ਵਿੱਚ ਰਹਿੰਦੇ ਹਾਂ ਕੇ ਫ਼ਤੂਰ ਵਿੱਚ ਰਹਿੰਦੇ ਹਾਂ
ਯਾਰ ਦੇ ਨਸ਼ੇ ਦੇ ਵਿੱਚ ਚੂਰ - ਚੂਰ ਰਹਿੰਦੇ ਹਾਂ
ਨਿੱਤ ਦੇ ਸ਼ਰਾਬੀ ਹਾਂ ਸਰੂਰ ਵਿੱਚ ਰਹਿੰਦੇ ਹਾਂ
ਜਿਹਣੇ ਪੀਣੀ ਛੱਡੀ ਏ, ਜਿਹਣੇ ਪੀਣੀ ਛੱਡੀ ਏ
ਤੇ ਛੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਜਿਹੜਾ ਵੇਲਾ ਲੰਘਦਾ ਲੰਘਾਇਆ ਕਰ ਸੋਹਣਿਆ
ਬਹੁਤੇ ਨਾ ਸਵਾਲ ਜਿਹੇ ਉਠਾਇਆ ਕਰ ਸੋਹਣਿਆ
ਚਿੱਤ ਨੂੰ ਨਾ ਵਹਿਮਾਂ ਵਿੱਚ ਪਾਇਆ ਕਰ ਸੋਹਣਿਆ
ਲੋਕਾਂ ਦੀਆਂ ਗੱਲਾਂ ਚ ਨਾ ਆਇਆ ਕਰ ਸੋਹਣਿਆ
ਭੱਜੀ ਫਿਰੇ ਦੁਨੀਆ, ਭੱਜੀ ਫਿਰੇ ਦੁਨੀਆ
ਤੇ ਭੱਜੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਲੋਕੀਂ ਕਹਿੰਦੇ ਠੱਗੀ ਏ, ਲੋਕੀਂ ਕਹਿੰਦੇ ਠੱਗੀ ਏ
ਤੇ ਠੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਲੈਣਾ ਕੀ ਸ਼ੁਦਾਈਆ ਐਂਵੇ ਉੱਚਾ - ਨੀਵਾਂ ਬੋਲ ਕੇ
ਖੱਟ ਲੈ ਕਮਾਈ ਸੌਦਾ ਪੂਰਾ - ਪੂਰਾ ਤੋਲ ਕੇ
ਮਰਜਾਣੇ ਮਾਨਾਂ ਦੇਖ ਖ਼ੁਦ ਨੂੰ ਟਟੋਲ ਕੇ
ਕਿ ਲੈਣਾ ਏ ਦੁਨੀਆ ਦੇ ਬੋਦੜੇ ਫਰੋਲ ਕੇ
ਜਿਹੜੀ ਗੱਲ ਦੱਬੀ ਏ, ਜਿਹੜੀ ਗੱਲ ਦੱਬੀ ਏ
ਤੇ ਦੱਬੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ, ਸਾਡੀ ਜਿੱਥੇ ਲੱਗੀ ਏ
ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ ..
Punjabi |
♥ Recommended for You »
- We Are Warriors Of Light And Destiny Is Only Byproduct Of Our ..
- Kanjuson Ka Mela Laga Hai Prasad Mein Recharge Coupon Diya Jaa ..
- Woh Mujhe Bhoolne Ki Fikr Mein Hain Yeh Meri Fateh Hai ..
- Celebrate The Victory Of The Force Of Good Over Evil Lets ..
- होता इन्हें यकीन गर जन्नत में हूरों का ये वाइज़ ओ शेख कब ..
- There Are Two Powers In The World; One Is The Sword ..
- How On Earth Are You Ever Going To Explain In Terms ..
- Doston Ke Bina Zindagi Fizool Hai Par Dosti Ke Bhi Apne ..
- Safar Mein Ain Mumkin Mein Khud Ko Chor Doon Lekin Duaein ..
- Real Integrity Is Doing The Right Thing Knowing That Nobody S Going ..
लाल बूढ़क्की छू..
anagram quiz
About Us
Our logo expands to iOLdot - Ik Oankaar Lazeez Dimension of Texting which tries to reflect our ideology.
The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..
What's more
Quality Improvement Initiative
On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.
You can cast your vote simply by clicking on the thumb icon.